ਡੇਲੀ ਸੰਵਾਦ, ਜਲੰਧਰ। Jalandhar News: ਐਮ ਬੀ ਜ਼ੇਡ ਵਲੋ ਪੰਜਾਬ ਭਰ ਵਿੱਚ ਪ੍ਰਫੁੱਲਿਤ ਖੇਡ ਮੁਕਾਬਲੇ ਸਪੈਸ਼ਲ ਅਤੇ ਨੌਰਮਲ ਖਿਡਾਰੀਆਂ ਵਿਚ ਕਰਵਾਏ ਜਾਂਦੇ ਨੇ ਜਿਸ ਨਾਲ ਖਿਡਾਰੀਆਂ ਦਾ ਮਨੋਬਲ ਬਹੁਤ ਵੱਧ ਜਾਂਦਾ ਹੈ। ਅੱਜ ਸੈਂਟ ਜੋਸੇਫ਼ ਕਾਨਵੇਂਟ ਸਕੂਲ ਕੈਂਟ ਰੋਡ ਜਲੰਧਰ ਵਿੱਚ ਯੂਨਿਫਾਇਡ ਖੇੜਾ ਕਰਵਾਇਆ।
ये भी पढ़ें: एक्ट्रेस आकांक्षा दुबे ने Instagram पर LIVE होकर लगा ली फांसी, देखें VIDEO
ਜਿਸ ਵਿਚ ਸਕੂਲ ਦੇ ਵਿਸ਼ੇਸ਼ ਲੋੜਾਂ ਵਾਲੇ ਅਤੇ ਪਹਿਲੀ ਜਮਾਤ ਤੋਂ 10 ਜਮਾਤ ਦੇ 200 ਦੇ ਕਰੀਬ ਬੱਚਿਆਂ ਨੇ ਭਾਗ ਲਿਆ, ਇਸ ਦੌਰਾਨ ਬੇਗੋ ਬੋਰਡ, ਬਾਸਕਟ ਬਾਲ, ਫੁੱਟ ਬਾਲ ਆਦਿ ਖੇਡਾਂ ਕਰਵਾਈਆਂ ਗਈਆਂ, ਸਿਸਟਰ ਅਰਚਨਾ ਪ੍ਰਿੰਸੀਪਲ ਸੈਂਟ ਜੋਸੇਫ਼ ਕੌਨਵੈਂਟ ਸਕੂਲ ਵੱਲੋਂ ਉਣੀਫਾਇਦ ਐਕਟੀਵਿਟੀ ਕਲੱਬ ਦਾ ਆਗਾਜ਼ ਕੀਤਾ ਗਿਆ।
ਪ੍ਰੋਗਰਾਮ ਮੈਨੇਜਰ ਉਮਾ ਸ਼ੰਕਰ ਵਲੋ ਸਾਰੇ ਖਿਡਾਰੀਆਂ ਨੂੰ ਖੇਡਾਂ ਵਿਚ ਭਾਗ ਲੈਣ ਤੇ ਵਧਾਈ ਦਿੱਤੀ, ਸਪੈਸ਼ਲ ਸਕੂਲ ਇੰਚਾਰਜ ਸਿਸਟਰ ਸੁਮਾ ਅਤੇ ਸਿਸਟਰ ਕਿਰਨ ਵਲੋਂ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਗਈ। ਸਹਾਇਕ ਕੋਚ ਅਕਾਂਸ਼ਾ ਸ਼ਰਮਾ, ਸ਼ਿਵਾਨੀ ਠਾਕੁਰ, ਗਗਨਦੀਪ ਕੌਰ, ਪ੍ਰੋਗਰਾਮ ਕੋਡਿਨੈਟਰ ਸਪੈਸ਼ਲ ਓਲੰਪਿਕ ਭਾਰਤ ਪੰਜਾਬ ਰੇਖਾ ਕਸ਼ਯਪ ਨੇ ਸਾਰੇ ਮਾਤਾ ਪਿਤਾ ਅਤੇ ਖਿਡਾਰੀਆਂ ਦਾ ਧੰਨਵਾਦ ਕੀਤਾ।
ये भी पढ़ें: जालंधर कैंट के दलबदलू जगबीर बराड़ ने फिर से मारी पलटी
ਭਵਿੱਖ ਵਿਚ ਵੀ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਯਤਨ ਕੀਤੇ ਜਾਣਗੇ, ਸਕੂਲ ਦੇ ਯੂਨਿਫਾਈਡ ਐਕਟੀਵਿਟੀ ਕਲੱਬ ਬਣਾਉਣ ਤੇ ਸਪੈਸ਼ਲ ਅਧਿਆਪਕਾ ਨਵਜੋਤ ਸਰੂਪ, ਯੂਥ ਲੀਡਰ ਨਾਨਕੀ ਸਿੰਘ ਵੱਲੋਂ ਵੀ ਵਧਾਈ ਦਿੱਤੀ ਗਈ।